![]() | ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
|---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਫੇਡੋਰਾ ਵਿੱਚ ਕਈ ਤਰ੍ਹਾਂ ਦੇ ਮਲਟੀਮੀਡਿਆ ਫੰਕਸ਼ਨਾਂ ਲਈ ਕਾਰਜ ਸ਼ਾਮਿਲ ਕੀਤੇ ਗਏ ਹਨ, ਜਿੰਨ੍ਹਾਂ ਵਿੱਚ ਗਾਣੇ ਸੁਣਨੇ, ਰਿਕਾਰਡਿੰਗ ਅਤੇ ਸੰਪਾਦਨ ਸ਼ਾਮਿਲ ਹੈ। ਹੋਰ ਪੈਕੇਜਾਂ ਨੂੰ ਫੇਡੋਰਾ ਪੈਕੇਜ ਭੰਡਾਰ ਸਾਫਵੇਅਰ ਰਿਪੋਜ਼ਟਰੀ ਵਿੱਚ ਉਪਲੱਬਧ ਕਰਵਾਇਆ ਗਿਆ ਹੈ।
ਫੇਡੋਰਾ ਦੀ ਮੂਲ ਇੰਸਟਾਲੇਸ਼ਨ ਵਿੱਚ ਰੀਥਮਬਾਕਸ ਅਤੇ ਟੋਟੇਮ ਮੀਡਿਆ ਪਲੇਅਬੈਕ ਲਈ ਹਨ। ਫੇਡੋਰਾ ਰਿਪੋਜ਼ਟਰੀਆਂ ਵਿੱਚ ਕਈ ਹਰਮਨਪਿਆਰੇ ਪ੍ਰੋਗਰਾਮ ਹੋ ਸਕਦੇ ਹਨ, ਜਿਵੇਂ ਕਿ xmms ਪਲੇਅਰ ਅਤੇ KDE ਲਈ ਅਮਰੋਕ। ਦੋਵੇਂ ਗਨੋਮ ਅਤੇ ਕੇਡੀਈ ਵਿੱਚ ਕਈ ਪਲੇਅਰ ਹਨ, ਜੋ ਕਿ ਕਈ ਫਾਰਮੈਟ ਚਲਾ ਸਕਦੇ ਹਨ। ਕਈ ਰਿਪੋਜ਼ਟਰੀਆਂ ਵਿੱਚ ਹੋਰ ਪ੍ਰੋਗਰਾਮ ਵੀ ਹੁੰਦੇ ਹਨ, ਜੋ ਕਿ ਹੋਰ ਫਾਰਮੈਟ ਚਲਾ ਸਕਦੇ ਹਨ।
ਫੇਡੋਰਾ ਨੇ ਐਂਡਵਾਂਸ ਲਿਨਕਸ ਸਾਊਂਡ ਆਰਚੀਟੈਕਚਰ (ALSA) ਸਾਊਂਡ ਸਿਸਟਮ ਦਾ ਪੂਰਾ ਪੂਰਾ ਫਾਇਦਾ ਲੈਂਦਾ ਹੈ। ਕੋਈ ਪਰੋਗਰਾਮ ਸਮਾਂਤਰ ਆਵਾਜ਼ ਚਲਾ ਸਕਦੇ ਹਨ, ਜੋ ਕਿ ਕਿਸੇ ਸਮੇਂ ਲਿਨਕਸ ਸਿਸਟਮਾਂ ਲਈ ਮੁਸ਼ਕਿਲ ਹੁੰਦਾ ਸੀ। ਜਦੋਂ ਸਭ ਮਲਟੀਮੀਡਿਆ ਸਾਫਟਵੇਅਰ ALSA ਨੂੰ ਸਾਊਂਡ ਸਹਿਯੋਗ ਵਾਸਤੇ ਵਰਤਣ ਲੱਗੇ ਤਾਂ ਇਹ ਸਮੱਸਿਆ ਖਤਮ ਹੋ ਜਾਵੇਗੀ। ALSA ਬਾਰੇ ਵਧੇਰੇ ਜਾਣਕਾਰੀ ਲਈ http://www.alsa-project.org/ ਵੇਖੋ। ਉਪਭੋਗੀ ਹਾਲੇ ਵੀ ਸਮੱਸਿਆ ਮਹਿਸੂਸ ਕਰ ਸਕਦੇ ਹਨ, ਜਦੋਂ ਕਿ ਕਈ ਉਪਭੋਗੀ ਸਿਸਟਮ ਉੱਤੇ ਲਾਗਇਨ ਹੋਣ। ਹਾਰਡਵੇਅਰ ਅਤੇ ਸਾਫਟਵੇਅਰ ਸੰਰਚਨਾ ਮੁਤਾਬਕ, ਕਈ ਉਪਭੋਗੀ ਸਾਊਂਡ ਹਾਰਡਵੇਅਰ ਨੂੰ ਇੱਕੋ ਸਮੇਂ ਨਾ ਵਰਤਣ ਸਕਣ।
ਫੇਡੋਰਾ ਵਿੱਚ Ogg ਮੀਡਿਆ ਕੰਨਟੇਨਰ ਫਾਰਮੈਟ, ਵਰਬੋਸ ਆਡੀਓ, ਥੋਰਾ ਵੀਡਿਓ, ਸਪੀਕਸ ਆਡੀਓ ਅਤੇ FLAC ਲੂਸਲੈੱਸ ਆਡੀਓ ਫਾਰਮੈਟ ਲਈ ਮੁਕੰਮਲ ਸਹਿਯੋਗ ਸ਼ਾਮਿਲ ਕੀਤਾ ਹੈ। ਇਹ ਮੁਫ਼ਤ ਵੰਡਣਯੋਗ ਫਾਰਮੈਟ ਕਿਸੇ ਹੱਦਾਂ ਜਾਂ ਲਾਈਸੈਂਸ ਪਾਬੰਦੀਆਂ ਨਾਲ ਸੀਮਿਤ ਨਹੀਂ ਹਨ। ਇਹ ਤੁਹਾਨੂੰ ਹਰਮਨ-ਪਿਆਰੇ, ਪਾਬੰਦੀ-ਸ਼ੁਧਾ ਫਾਰਮੈਟ ਦਾ ਬੇਹਤਰ ਬਦਲ ਦਿੰਦੇ ਹਨ। ਫੇਡੋਰਾ ਪ੍ਰੋਜੈਕਟ ਤੁਹਾਨੂੰ ਇਹ ਫਾਰਮੈਟ ਵਰਤਣ ਲਈ ਉਤਸ਼ਾਹਿਤ ਕਰਦਾ ਹੈ। ਇਹਨਾਂ ਫਾਰਮੈਟਾਂ ਦੀ ਵਰਤੋਂ ਕਰਨ ਬਾਰੇ ਜਾਣਕਾਰੀ Xiph.Org ਫਾਊਨਡੇਸ਼ਨ ਦੀ ਵੈੱਬਸਾਇਟ http://www.xiph.org/ ਉੱਤੇ ਵੇਖਿਆ ਜਾ ਸਕਦਾ ਹੈ।
ਫੇਡੋਰਾ ਸਾਫਟਵੇਅਰ ਰਿਪੋਜ਼ਟਰੀਆਂ ਵਿੱਚ MP3 ਜਾਂ DVD ਵੀਡਿਓ ਪਲੇਅਬੈਕ ਜਾਂ ਰਿਕਾਰਡਿੰਗ ਲਈ ਸਹਿਯੋਗ ਨਹੀਂ ਹੈ। MP3 ਫਾਰਮੈਟ ਪੇਟੈਂਟ ਹੈ ਅਤੇ ਪੇਟੈਂਟ ਰੱਖਣ ਵਾਲੇ ਲੋੜੀਦਾ ਪੇਟੈਂਟ ਲਾਇਸੈਂਸ ਨਹੀਂ ਦਿੰਦੇ ਹਨ। DVD ਵੀਡਿਆ ਫਾਰਮੈਟ ਵੀ ਪੇਟੈਂਟ ਹਨ ਅਤੇ ਇੱਕ ਇੰਕ੍ਰਿਪਸ਼ਨ ਸਕੀਮ ਨਾਲ ਤਿਆਰ ਹਨ। ਪੇਟੈਂਟ ਰੱਖਣ ਵਾਲੇ ਲੋੜੀਦਾ ਪੇਟੈਂਟ ਲਾਈਸੈਂਸ ਅਤੇ CSS-ਇੰਕ੍ਰਿਪਟ ਡਿਸਕਾਂ ਲਈ ਲੋੜੀਦਾ ਕੋਡ ਨਹੀਂ ਦਿੰਦੇ ਹਨ, ਜਿਸ ਨਾਲ ਅਮਰੀਕਾ ਦੇ ਡਿਜ਼ੀਟਲ ਮਲੀਨਿਅਮ ਕਾਪੀਰਾਈਟ ਐਕਟ (Digital Millennium Copyright Act) ਦੀ ਉਲੰਘਨਾ ਹੁੰਦਾ ਹੈ। ਫੇਡੋਰਾ ਨੇ ਹੋਰ ਮਲਟੀਮੀਡਿਆ ਸਾਫਟਵੇਅਰਾਂ ਨੂੰ ਵੱਖ ਕਰ ਦਿੱਤਾ ਹੈ, ਜਿਸ ਵਿੱਚ ਅਡੋਬ ਫਲੈਸ਼ ਪਲੇਅਰ ਅਤੇ ਰੀਅਲ ਮੀਡਿਆ ਦਾ ਰੀਅਲ ਪਲੇਅਰ ਹਨ। ਇਸ ਵਿਸ਼ੇ ਬਾਰੇ ਵਧੇਰੇ ਜਾਣਕਾਰੀ ਲਈ please refer to http://fedoraproject.org/wiki/ForbiddenItems ਵੇਖੋ।
ਜਦੋਂ ਹੋਰ MP3 ਚੋਣਾਂ ਫੇਡੋਰਾ ਵਿੱਚ ਉਪਲੱਬਧ ਹੋ ਸਕਦੀਆਂ ਹਨ, ਫਲੁਈਨਡੋ ਹੁਣ ਜੀਸਟਰੀਮਰ ਲਈ ਮੁਫ਼ਤ MP3 ਪਲੱਗਇਨ ਉਪਲੱਬਧ ਕਰਵਾਉਦਾ ਹੈ, ਜੋ ਕਿ ਉਪਭੋਗੀਆਂ ਵਲੋਂ ਪਟੈਂਟ ਲਾਇਸੈਂਸ ਲਈ ਲਾਜ਼ਮੀ ਹੈ। ਇਹ ਪਲੱਗਇਨ ਕਾਰਜਾਂ ਵਿੱਚ MP3 ਸਹਿਯੋਗ ਚਾਲੂ ਕਰਦੀ ਹੈ, ਜੋ ਕਿ ਸਟਰੀਮਰ ਫਰੇਮਵਰਕ ਨੂੰ ਬੈਕਐਂਡ ਵਜੋਂ ਵਰਤਦੇ ਹਨ। ਫੇਡੋਰਾ ਵਿੱਚ ਇਹ ਪਲੱਗਇਨ ਸ਼ਾਮਲ ਨਹੀਂ ਹੈ, ਕਿਉਂਕਿ ਅਸੀਂ ਪਟੈਂਟ ਤੋਂ ਬਿਨਾਂ ਓਪਨ ਫਾਰਮੈਟ ਲਈ ਸਹਿਯੋਗੀ ਹੈ ਅਤੇ ਉਨ੍ਹਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੇ ਹਾਂ। MP3 ਪਲੱਗਇਨ ਬਾਰੇ ਜਾਣਕਾਰੀ ਲਈ http://www.fluendo.com/ ਉੱਤੇ ਫਲੁਈਨਡੋਦੀ ਵੈੱਬ ਸਾਇਟ ਵੇਖੋ।
ਫੇਡੋਰਾ ਸਾਫਟਵੇਅਰ ਰਿਪੋਜ਼ਟਰੀਆਂ ਵਿੱਚ CD ਅਤੇ DVD ਮਾਸਟਰਿੰਗ ਅਤੇ ਲਿਖਣ ਲਈ ਕਈ ਕਿਸਮ ਦੇ ਸੰਦ ਹਨ। ਗਨੋਮ ਉਪਭੋਗੀ ਨਟੀਲਸ ਫਾਇਲ ਮੈਨੇਜਰ ਨਾਲ ਸਿੱਧਾ ਲਿਖ ਸਕਦੇ ਹਨ, ਗਨੋਮ-ਬੇਕਰ ਜਾਂ ਗਰੇਵਮੈਨ ਪੈਕੇਜ ਵਰਤ ਸਕਦੇ ਜਾਂ ਫੇਡੋਰਾ ਵਿੱਚ ਪੁਰਾਣਾ xcdroast ਪੈਕੇਜ ਵਰਤ ਸਕਦੇ ਹਨ। KDE ਉਪਭੋਗੀਆਂ ਲਈ ਇਹ ਸਭ ਕੰਮਾਂ ਲਈ ਵਧੀਆ k3b ਪੈਕੇਜ ਹੈ। ਕਨਸੋਂਲ ਸੰਦਾਂ ਵਿੱਚ cdrecord, readcd, mkisofs ਅਤੇ ਹੋਰ ਹਰਮਨਪਿਆਰੇ ਕਾਰਜ ਹਨ।
ਤੁਸੀਂ ਫੇਡੋਰਾ ਨੂੰ ਸਕਰੀਨ-ਕਾਸਟ ਬਣਾਉਣ ਅਤੇ ਚਲਾਉਣ ਲਈ ਵਰਤ ਸਕਦੇ ਹੋ, ਜੋ ਕਿ ਡੈਸਕਟਾਪ ਸ਼ੈਸ਼ਨ ਓਪਨ ਤਕਨਾਲੋਜੀ ਵਰਤ ਕੇ ਰਿਕਾਰਡ ਕਰਦਾ ਹੈ। ਫੇਡੋਰਾ ਪੈਕੇਜ ਭੰਡਾਰ ਸਾਫਟਵੇਅਰ ਰਿਪੋਜ਼ਟਰੀ ਵਿੱਚ ਈਸਤਬੁੱਲ ਹੈ, ਜੋ ਕਿ ਥੋਰਾ ਵੀਡਿਓ ਫਾਰਮੈਟ ਨਾਲ ਸਕਰੀਨ-ਕਾਸਟ ਬਣਾਉਦਾ ਹੈ। ਇਹ ਵੀਡਿਓ ਫੇਡੋਰਾ ਵਿੱਚ ਸ਼ਾਮਲ ਕਈ ਪਲੇਅਰ ਨਾਲ ਚਲਾਈ ਜਾ ਸਕਦੀ ਹੈ। ਫੇਡੋਰਾ ਪ੍ਰੋਜੈਕਟ ਵਿੱਚ ਡੀਵੈਲਪਰ ਜਾਂ ਉਪਭੋਗੀ ਨੂੰ ਸਕਰੀਨ-ਕਾਸਟ ਦੇਣ ਲਈ ਇਹ ਹੀ ਪਸੰਦੀਦਾ ਢੰਗ ਹੈ। ਹੋਰ ਜਾਣਕਾਰੀ ਲਈ http://fedoraproject.org/wiki/ScreenCasting ਵੇਖੋ।
ਫੇਡੋਰਾ ਸਾਫਟਵੇਅਰ ਰਿਪੋਜ਼ਟਰੀਆਂ ਵਿੱਚ ਬਹੁਤੇ ਮੀਡਿਆ ਪਲੇਅਰ ਪਲੱਗਇਨਾਂ ਨੂੰ ਹੋਰ ਮੀਡਿਆ ਫਾਰਮੈਟਅਤੇ ਸਾਊਂਡ ਆਉਟਪੁੱਟ ਸਿਸਟਮ ਵਰਤਣ ਲਈ ਇਸਤੇਮਾਲ ਕਰ ਸਕਦੇ ਹਨ। ਕੁਝ ਫਾਇਦੇਮੰਦ ਮਲਟੀਮੀਡਿਆ ਫਰੇਮਵਰਕ, ਜਿਵੇਂ ਕਿ gstreamer ਪੈਕੇਜ, ਮੀਡਿਆ ਫਾਰਮੈਟ ਸਹਿਯੋਗ ਅਤੇ ਸਾਊਂਡ ਆਉਟਪੁੱਟ ਹੈਂਡਲ ਕਰ ਸਕਦੇ ਹਨ। ਫੇਡੋਰਾ ਸਾਫਟਵੇਅਰ ਰਿਪੋਜ਼ਟਰੀਆਂ ਇਹਨਾਂ ਬੈਕਐਂਡ ਲਈ ਪਲੱਗਇਨ ਪੈਕੇਜ ਅਤੇ ਵੱਖਰੇ ਕਾਰਜ ਦਿੰਦੀਆਂ ਹਨ। ਹੋਰ ਲੋਕ ਵਧੀਆ ਕਾਰਗੁਜ਼ਾਰੀ ਨਾਲ ਹੋਰ ਪਲੱਗਇਨ ਵੀ ਦੇ ਸਕਦੇ ਹਨ।